ਮਨੋਰੰਜਨ

ਰਾਮਲੀਲਾ ਵਿੱਚ ਮਹਾਬਲੀ ਬਾਲੀ ਅਤੇ ਇੰਦਰਜੀਤ ਦੀਆਂ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰ ਨਿਰਭੈ ਸ਼ਰਮਾ ਦਾ ਕੀਤਾ ਗਿਆ ਸਨਮਾਨ

ਕੌਮੀ ਮਾਰਗ ਬਿਊਰੋ | October 13, 2024 10:13 PM

 ਖਰੜ - ਥਾਣਾ ਖਰੜ ਦੇ ਨਜ਼ਦੀਕ ਸ਼੍ਰੀ ਰਾਮਲੀਲਾ ਡਰਾਮੈਟਿਕ ਕਲੱਬ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੌਰਾਨ ਮਹਾਬਲੀ ਬਾਲੀ ਅਤੇ ਇੰਦਰਜੀਤ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਨਿਰਭੈ ਸ਼ਰਮਾ ਨੂੰ ਸ਼੍ਰੀ ਰਾਮਲੀਲਾ ਡਰਾਮੇਟਿਕ ਕਲੱਬ ਦੇ ਪ੍ਰਧਾਨ ਸ਼ਿਵਚਰਨ ਪਿੰਕੀ, ਮੀਤ ਪ੍ਰਧਾਨ ਵਰਿੰਦਰ ਭਾਮਾ, ਡਾਇਰੈਕਟਰ ਪਰਵੀਨ ਕਰਵਲ, ਯੁਗੇਸ਼ ਕਪਿਲ, ਪੰਕਜ ਚੱਡਾ ਤੇ ਹੋਰਾਂ ਵਲੋਂ ਸਨਮਾਨ ਕੀਤਾ ਗਿਆ। ਪ੍ਰਧਾਨ ਸ਼ਿਵਚਰਨ ਪਿੰਕੀ ਨੇ ਦੱਸਿਆ ਕਿ ਨਿਰਭੈ ਸ਼ਰਮਾ ਇਸ ਸਾਲ ਕਲੱਬ ਦਾ ਹਿੱਸਾ ਬਣਿਆ ਹੈ, ਉਸ ਨੇ ਮਹਾਬਲੀ ਬਾਲੀ ਅਤੇ ਇੰਦਰਜੀਤ ਦੀਆਂ ਭੂਮਿਕਾਵਾਂ ਨੂੰ ਬਾਖੂਬੀ ਨਿਭਾਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਨਿਰਭੈ ਸ਼ਰਮਾ ਨੇ ਕਿਹਾ ਕਿ ਮੈਂ ਉਨ੍ਹਾਂ ਸਾਰੇ ਮੇਮ੍ਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਅਤੇ ਮੈਨੂੰ ਇਸ ਭੂਮਿਕਾ ਲਈ ਸਖ਼ਤ ਮਿਹਨਤ ਕਰਵਾਈ। ਨਿਰਭੈ ਨੇ ਕਲੱਬ ਦੇ ਸਾਰੇ ਸੀਨੀਅਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੇਂ-ਸਮੇਂ 'ਤੇ ਮੈਨੂੰ ਆਪਣਾ ਪੁੱਤਰ ਅਤੇ ਆਪਣਾ ਭਰਾ ਮਨ ਕੇ ਮੇਰੇ ਕਿਰਦਾਰ ਦੀਆਂ ਪੇਚੀਦਗੀਆਂ ਦੱਸਦੇ ਸਨ। ਭਵਿੱਖ ਵਿੱਚ ਮੈਂ ਰਾਮਲੀਲਾ ਕਮੇਟੀ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਕਲੱਬ ਦੇ ਪ੍ਰਧਾਨ ਸ਼ਿਵਚਰਨ ਪਿੰਕੀ ਨੇ ਅਦਾਕਾਰ ਨਿਰਭੈ ਸ਼ਰਮਾ ਨੂੰ ਸਟੇਜ 'ਤੇ ਬੁਲਾ ਕੇ ਦਰਸ਼ਕਾਂ ਵੱਲੋਂ ਦਿਤੀ ਇਨਾਮੀ ਰਾਸ਼ੀ ਦਿੱਤੀ ਪਰ ਨਿਰਭੈ ਨੇ ਉਹ ਰਾਸ਼ੀ ਕਲੱਬ ਨੂੰ ਭੇਂਟ ਕਰ ਦਿੱਤੀ।

Have something to say? Post your comment

 

ਮਨੋਰੰਜਨ

ਟੀ-ਸੀਰੀਜ਼ ਦੇ ਦਫ਼ਤਰ ਅੱਗੇ ਜਾ ਕੇ ਖ਼ੁਦਕੁਸ਼ੀ ਕਰ ਲਵਾਂਗਾ : ਲੇਖਕ ਅਮਿਤ ਗੁਪਤਾ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਯੂਥ ਫ਼ੈਸਟੀਵਲ ’ਚ ਜੇਤੂ

ਰਾਮਲੀਲਾ ਵਿੱਚ ਦਿਖਾਇਆ ਗਿਆ ਬਾਲੀ - ਸੁਗਰੀਵ ਦਾ ਮਹਾਂ ਯੁੱਧ ਦਾ ਦ੍ਰਿਸ਼

ਆਪਣੀ ਸ਼ਾਨਦਾਰ ਡਾਂਸ ਮੂਵਜ਼ ਨਾਲ ਲੋਕਾਂ ਨੂੰ ਹੈਰਾਨ ਕਰ ਦੇਵੇਗੀ ਜਾਰਜੀਆ ਐਂਡਰੀਆਨੀ ਅਰਬੀ ਗੀਤਾਂ 'ਤੇ 

ਸਰਬੰਸ ਪ੍ਰਤੀਕ-ਸੁਮਨ ਅਖ਼ਤਰ ਦਾ ਦੋਗਾਣਾ " ਸਰਪੰਚੀ" ਹੋਇਆ ਰਲੀਜ਼

ਬਸੰਤ ਮੋਟਰਜ਼ ਨੇ ਹੋਣਹਾਰ ਵਿਦਿਆਰਥੀਆਂ ਨੂੰ 33 ਹਜਾਰ ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ

ਸੁਨੱਖੀ ਪੰਜਾਬਣ ਗ੍ਰੈਂਡ ਫਿਨਾਲੇ: ਪੰਜਾਬੀ ਮਾਣ ਅਤੇ ਸਨਮਾਨ ਦਾ ਜਸ਼ਨ

ਰਾਜਕੁਮਾਰ ਰਾਓ ਅਤੇ ਤ੍ਰਿਪਤੀ ਸਟਾਰਰ ਫਿਲਮ ''ਵਿੱਕੀ ਵਿਦਿਆ ਕਾ ਵੋਹ ਵੀਡੀਓ'' ਨੂੰ ਲੈ ਕੇ ਵਿਵਾਦ

ਸਰੋਤਿਆਂ ਨੂੰ ਠੰਡੀ ਹਵਾ ਦੇ ਬੁੱਲੇ ਵਰਗਾ ਅਹਿਸਾਸ ਕਰਾਏਗਾ ਨਵਾਂ ਗੀਤ - ਕਰਮਜੀਤ ਭੱਟੀ

ਵੈਨਕੂਵਰ ਵਿਚਾਰ ਮੰਚ ਨੇ ਨਛੱਤਰ ਸਿੰਘ ਗਿੱਲ ਦੁਆਰਾ ਅਨੁਵਾਦਿਤ ਨਾਵਲ ‘ਕਿਊਬਨ ਪਰੀ’ ਰਿਲੀਜ਼ ਕੀਤਾ